.
.
ਵਿਸ਼ੇਸ਼-ਸੰਵਾਦ
1 August, 2012
ਪੰਜਾਬੀ ਫਿਲਮਾਂ ਦਾ ਵਪਾਰਕ ਦੌਰ
ਕੁਲਦੀਪ ਰੰਧਾਵਾ

ਅੱਜਕੱਲ੍ਹ ਹਰ ਪਾਸੇ ਪੰਜਾਬੀ ਫਿਲਮਾਂ ਦੇ ਚਰਚੇ ਹਨ. 'ਜੱਟ ਐਂਡ ਜੂਲੀਅਟ' ਤੋਂ ਬਿਨਾਂ ਕੁਝ ਪੰਜਾਬੀ ਫਿਲਮਾਂ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ਉੱਤੇ ਚੰਗੀ ਕਮਾਈ ਕੀਤੀ ਹੈ. ਕਿਹਾ ਜਾ ਰਿਹਾ ਹੈ, ਇਕ ਵਾਰ ਫੇਰ ਪੰਜਾਬੀ ਫਿਲਮਾਂ ਦਾ ਸੁਨਹਿਰੀ ਦੌਰ ਆ ਰਿਹਾ ਹੈ. ਮੈਨੂੰ ਯਾਦ ਨਹੀਂ ਕਿ ਪੰਜਾਬੀ ਫਿਲਮਾਂ ਦਾ ਪਹਿਲਾ ਸੁਨਹਿਰੀ ਦੌਰ ਕਿਹੜਾ ਸੀ. ਮੈਨੂੰ ਕੁਝ ਕੁ ਫਿਲਮਾਂ ਚੰਗਾ ਬਿਜਨੈਸ ਕਰਨ ਦੀ ਵੀ ਖੁਸ਼ੀ ਹੈ. ਪਰ ਮੈਨੂੰ ਲਗਦਾ ਹੈ, ਇਕ ਦੋ ਫਿਲਮਾਂ ਦੇ ਚੰਗਾ ਬਿਜਨੈਸ ਕਰ ਲੈਣ ਨੂੰ ਪੰਜਾਬੀ ਫਿਲਮਾਂ ਦਾ ਸੁਨਹਿਰੀ ਦੌਰ ਆਖ ਦੇਣਾ ਥੋੜੀ ਕਾਹਲ ਹੋਵੇਗੀ. ਵਪਾਰਕ ਪੱਖੋਂ ਇਹ ਫਿਲਮਾਂ ਵਧੀਆ ਹਨ ਪਰ ਤਕਨੀਕੀ ਪੱਖੋਂ ਇਨ੍ਹਾਂ ਫਿਲਮਾਂ ਨੂੰ ਵਧੀਆ ਫਿਲਮਾਂ ਮੰਨਣ ਦੇ ਰਾਹ ਵਿਚ ਢੇਰ ਰੁਕਾਵਟਾਂ ਹਨ.

ਪਹਿਲੀ ਗੱਲ ਜੋ ਮਹਿਸੂਸ ਕਰਦਾ ਹਨ, ਇਹ ਹਲਕੇ ਪੱਧਰ ਦੀਆਂ ਕਾਮੇਡੀ ਫਿਲਮਾਂ ਹਨ. ਪੰਜਾਬ ਦੇ ਯੁਵਕਾਂ ਅਤੇ ਉਨ੍ਹਾਂ ਦੇ ਮਨੋਰੰਜਨ ਪੱਧਰ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਇਨ੍ਹਾਂ ਫਿਲਮਾਂ ਵਿਚੋਂ ਵਿਚਾਰ ਅਤੇ ਤਕਨੀਕ ਦੋਹੇਂ ਹੀ ਬੁਰੀ ਤਰ੍ਹਾਂ ਗਾਇਬ ਹਨ. ਬੇਸ਼ਕ ਵੱਡਾ ਪਰਦਾ ਇਕ ਵਪਾਰਕ ਮੰਚ ਹੈ ਅਤੇ ਇੰਟਰਟੇਨਮੈਂਟ ਇਨ੍ਹਾਂ ਦਾ ਮੁੱਖ ਮਕਸਦ ਹੈ. ਪਰ ਮਨੋਰੰਜਨ ਦਾ ਪੱਧਰ ਫੇਰ ਇਕ ਸਵਾਲ ਹੈ. ਹਾਲੇ ਕੁਝ ਦੇਰ ਪਹਿਲਾਂ ਪੰਜਾਬੀ ਫਿਲਮਾਂ ਮਿਹਰ ਮਿੱਤਲ ਕਰਕੇ ਜਾਣੀਆਂ ਜਾਂਦੀਆਂ ਸਨ. ਜਿਸ ਫਿਲਮ ਵਿਚ ਮਿਹਰ ਮਿੱਤਲ ਨਹੀਂ ਸੀ ਹੁੰਦਾ, ਪੰਜਾਬੀ ਫਿਲਮ ਚਲਦੀ ਨਹੀਂ ਸੀ. ਪਰ ਫਿਰ ਉਹੀ ਟ੍ਰੈਂਡ ਪੰਜਾਬੀ ਫਿਲਮਾਂ ਦੇ ਪਤਨ ਦਾ ਕਾਰਨ ਬਣਿਆ.

ਕਾਮੇਡੀ ਦੀ ਲੋਰ ਵਿਚ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਅਸਲ ਵਿਚ ਵੱਡਾ ਪਰਦਾ ਇਕ ਪ੍ਰਦਰਸ਼ਨੀ ਕਲਾ ਹੈ ਅਤੇ ਪ੍ਰਦਰਸ਼ਨੀ ਕਲਾ ਦੇ ਕੁਝ ਨਿਸ਼ਚਿਤ ਮਿਆਰ ਅਤੇ ਤਕਾਜੇ ਹੁੰਦੇ ਹਨ. ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਕੁੱਲ ਮਿਲਾ ਕੇ ਵੱਡਾ ਪਰਦਾ ਵੀ ਰੰਗਮੰਚ ਦਾ ਹੀ ਵਿਸਤਾਰ ਹੈ. ਤਕਨੀਕ ਦੇ ਜ਼ਿਆਦਾ ਇਸਤੇਮਾਲ ਨੇ ਇਸਦੀਆਂ ਸੰਭਾਵਨਾਵਾਂ ਨੂੰ ਅਸੀਮਤ ਵਿਸਤਾਰ ਦੇ ਦਿੱਤਾ ਹੈ ਪਰ ਦਰਸ਼ਕਾਂ ਨਾਲ ਆਪਣੇ ਸਬੰਧਾਂ ਦੇ ਚਲਦੇ ਇਹ ਪਰੰਪਰਾ ਤੋਂ ਇੰਨਾ ਦੂਰ ਵੀ ਨਹੀਂ ਜਾ ਸਕਦਾ ਕਿ ਇਸ ਦਾ ਬੁਨਿਆਦੀ ਪ੍ਰਕਾਰਜ ਹੀ ਬਦਲ ਜਾਵੇ.

ਮੇਰਾ ਸੋਚਣਾ ਹੈ, ਕਾਮੇਡੀ ਦੀ ਲੋਰ ਵਿਚ ਪੰਜਾਬੀ ਸਿਨੇਮੇ ਨੂੰ ਵਿਚਾਰ ਅਤੇ ਕਲਾ ਤੱਤ ਦੀ ਅਹਿਮੀਅਤ ਦਰਕਿਨਾਰ ਨਹੀਂ ਕਰਨੀ ਚਾਹੀਦੀ. ਕਲਾ ਅਤੇ ਸਾਹਿਤ ਪੰਜਾਬੀ ਜੀਵਨ ਅਤੇ ਮਾਨਸਿਕਤਾ ਲਈ ਬਹੁਤ ਸਾਰਥਿਕ ਅਰਥ ਰਖਦੇ ਹਨ ਅਤੇ ਬਿਨਾਂ ਸਾਰਥਿਕਤਾ ਦੇ ਅਜੋਕੀ ਸਫ਼ਲਤਾ ਉਵੇਂ ਹੀ ਮੁੱਕ ਜਾਵੇਗੀ, ਜਿਵੇਂ ਮਿਹਰ ਮਿੱਤਲ ਅਤੇ ਫੇਰ 'ਜੱਟਵਾਦੀ' ਫਿਲਮਾਂ ਅਤੀਤ ਵਿਚ ਗੁਆ ਚੁੱਕੀਆਂ ਹਨ. ਫਿਰ ਪੰਜਾਬੀ ਸਿਨੇਮੇ ਨੂੰ ਵਾਪਿਸ ਪੱਟੜੀ 'ਤੇ ਚੜਦਿਆਂ ਵੇਖਿਆ ਜਾ ਸਕਦਾ ਹੈ ਕਿ ਕਿੰਨਾ ਵਕਤ ਜੂਝਣਾ ਪਿਆ. 

ਫਿਰ ਵੀ, ਮੈਂ ਇਸ ਸਫ਼ਲਤਾ ਨੂੰ ਜੀ ਆਇਆਂ ਆਖਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਲਦੀ ਹੀ ਪੰਜਾਬੀ ਸਿਨੇਮਾ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਸਾਰਥਿਕਤਾ ਨੂੰ ਵੀ ਆਪਣਾ ਮਕਸਦ ਬਣਾਏਗਾ.

See all →
ਸੰਵਾਦ
1 August, 2012
ਇਹ ਉਨ੍ਹਾਂ ਦੀ ਈਰਖਾ ਹੈ : ਚਰਨਦਾਸ ਸਿੱਧੂ
ਰਵੀ ਤਨੇਜਾ
Read Article →
ਪਾਤਰ-ਵਿਸ਼ੇਸ਼
1 August, 2012
ਰੰਗਮੰਚੀ ਸਰੋਕਾਰਾਂ ਦਾ ਸ਼ਾਹ ਅਸਵਾਰ
ਨਿਰਮਲ ਜੌੜਾ (ਡਾ.)
Read Article →
ਰੰਗ-ਚਰਚਾ
1 July, 2012
ਲਾਈਟ ਐਂਡ ਸਾਊਂਡ ਥੀਏਟਰ : ਇਕ ਨਜ਼ਰੀਆ
ਪੁਨੀਤ ਵਤਸ
Read Article →
ਰੰਗ-ਵਿਧਾਨ
1 June, 2012
ਨੁੱਕੜ ਨਾਟਕ
ਗੁਰਪ੍ਰੀਤ ਕੌਰ
Read Article →
ਮੰਚਣ ਨਾਟ-ਪੁਸਤਕਾਂ | ਮੰਚਣ ਖੋਜ | ਮੰਚਣ ਪ੍ਰੋਫ਼ਾਇਲ | ਮੰਚਣ ਰੰਗਕਰਮੀ ਡਾਇਰੈਕਟਰੀ | ਮੰਚਣ ਤਸਵੀਰਾਂ
ਮੋਨੋਲਾਗ
1 June, 2012
ਸਫ਼ਰ ਹਾਲੇ ਜਾਰੀ ਹੈ
ਅਨੀਤਾ ਸ਼ਬਦੀਸ਼
Read Article →
ਭੂਮਿਕਾ
1 December, 2011
ਅਬੋਹਰ ਸ਼ਹਿਰ ਦਾ ਰੰਗਮੰਚ : ਇਤਿਹਾਸ ਅਤੇ ਵਰਤਮਾਨ
ਗੁਰਰਾਜ ਚਹਿਲ (ਡਾ.)
Read Article →
ਰੰਗ-ਅਨੁਭਵ
1 July, 2012
ਐਨ. ਐਸ. ਡੀ. ਦਾ 'ਥੀਏਟਰ ਐਪਰੀਸੀਏਸ਼ਨ ਕੋਰਸ'
ਜਸਕਰਨ
Read Article →
ਨਾਟ-ਚਿੰਤਨ
1 August, 2012
ਪ੍ਰੀਤ ਕਥਾਵਾਂ ਅਧਾਰਿਤ ਨਾਟਕਾਂ ਵਿਚਲੀ ਚਿੰਨ੍ਹ ਜੁਗਤ
ਜਤਿੰਦਰ ਕੌਰ (ਡਾ.)
Read Article →
please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com