.
.
1 June, 2012
ਨੁੱਕੜ ਨਾਟਕ

ਗੁਰਪ੍ਰੀਤ ਕੌਰ

ਨੁੱਕੜ ਨਾਟਕ ਦਾ ਰੂਪ ਇਨ੍ਹਾਂ ਲਚਕੀਲਾ ਹੈ ਕਿ ਕਿਸੇ ਵੀ ਤਕਨੀਕ ਅਤੇ ਕਲਾ ਦਾ ਪ੍ਰਯੋਗ ਇਸ ਵਿਚ ਹੋ ਸਕਦਾ ਹੈ ਪ੍ਰੰਤੂ ਇਹ ਪ੍ਰਯੋਗ ਵਿਸ਼ੇ ਅਤੇ ਕਥਾਨਕ ਦੀ ਮੰਗ ’ਤ ਆਧਾਰਿਤ ਹੀ ਉਚਿਤ ਹੈ। ਨੁੱਕੜ ਨਾਟਕ ਵਿਚ ਇਕ ਦਿਸ਼ਾ ਵਾਲੀ ਸ਼ੀਨਰੀ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਜਨਵਾਦੀ ਰੰਗਕਰਮ ਦੀ ਉਮੀਦ ਹਮੇਸ਼ਾ ਸਾਦੀ, ਘੱਟ ਖ੍ਰਚੀਲੀ ਅਤੇ ਸੀਮਤ ਸਾਧਨਾਂ ਵਾਲੀ ਹੁੰਦੀ ਹੈ।

1 April, 2012
ਰੰਗਮੰਚੀ ਰੌਸ਼ਨੀ ਵਿਉਂਤ ਅਤੇ ਪੰਜਾਬੀ ਰੰਗਮੰਚ

ਹਰਪ੍ਰੀਤ ਸਿੰਘ ਲਵਲੀ

ਹੋਰਨਾਂ ਤੋਂ ਇਲਾਵਾ ਪੰਜਾਬੀ ਰੰਗਮੰਚ ਦੀ ਇਕ ਸੀਮਾ ਇਹ ਵੀ ਹੈ ਕਿ ਸਾਡੇ ਕੋਲ ਰੰਗਮੰਚ ਦੀ ਤਕਨੀਕੀ ਸਿਖਲਾਈ ਵੀ ਨਹੀਂ ਹੈ. ਪੰਜਾਬੀ ਰੰਗਕਰਮੀ ਖੁਦ ਹੀ ਇਧਰੋਂ-ਓਧਰੋਂ ਅਨੁਭਵ ਇਕੱਠੇ ਕਰਕੇ 'ਕੰਮ ਚਲਾ ਲੈਂਦੇ ਹਨ'. ਅਜਿਹੀ ਸਥਿਤੀ ਵਿਚ 'ਟੋਟਲ ਥੀਏਟਰ' ਦੀ ਗੱਲ ਕਰਨਾ ਇਕ ਮਜ਼ਾਕ ਹੀ ਲਗਦਾ ਹੈ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਟਕ-ਵਿਭਾਗ ਵਿਚ ਰੀਸਰਚ ਸਕਾਲਰ' ਹਰਪ੍ਰੀਤ ਲਵਲੀ ਅਜਿਹੇ ਹੀ ਇਕ ਮੁੱਦੇ ਉੱਤੇ ਚਰਚਾ ਕਰ ਰਿਹਾ ਹੈ.

1 January, 2012
ਨਾਟਕ ਦੀ ਸੰਚਾਰ-ਵਿਧੀ (ਪੰਜਾਬੀ ਰੰਗਮੰਚ ਦੇ ਵਿਸ਼ੇਸ਼ ਸੰਦਰਭ ਵਿਚ)

ਜਗਦੀਪ ਸੰਧੂ

ਜਗਦੀਪ ਸੰਧੂ ਪੰਜਾਬੀ ਨਾਟ-ਚਿੰਤਨ ਵਿਚ ਆਉਣ ਵਾਲੇ ਸਮੇਂ ਦਾ ਇਕ ਸੰਭਾਵਨਾ ਭਰਪੂਰ ਹਸਤਾਖਰ ਹੈ. ਦੇਰ ਤੱਕ ਬਤੌਰ ਅਦਕਾਰ ਅਤੇ ਨਿਰਦੇਸ਼ਕ ਇਸ ਵਿਧਾ ਨਾਲ ਜੁੜੇ ਰਹਿਣ ਕਰਕੇ ਜਗਦੀਪ ਇਸਦੀ ਸਿਰਜਣ-ਪ੍ਰਕਿਰਿਆ ਨੂੰ ਬਹੁਤ ਨੇੜੇ ਤੋਂ ਸਮਝਦਾ ਹੈ, ਜਿਸਦਾ ਝਲਕਾਰਾ ਇਸ ਲੇਖ ਤੋਂ ਪੈਂਦਾ ਹੈ. ਆਤਮਜੀਤ ਦੇ ਨਾਟਕਾਂ ਤੇ ਪੀ ਐਚ. ਡੀ. ਕਰ ਰਿਹਾ ਜਗਦੀਪ 'ਮੰਚਣ ਪੰਜਾਬ' ਦਾ
ਸਹਿ-ਸੰਪਾਦਕ ਅਤੇ ਮੁੱਖ ਕਾਮਾ ਹੈ.

1 December, 2011
ਸੈੱਟ ਡੀਜ਼ਾਇਨਿੰਗ ਦੇ ਸਰੋਕਾਰ ਅਤੇ ਪੇਂਡੂ ਰੰਗਮੰਚ

ਗੁਰਮੀਤ ਸਿੰਘ ਹੁੰਦਲ (ਡਾ.)

ਸੈੱਟ ਡੀਜ਼ਾਇਨਿੰਗ  ਵਿੱਚ ਫੈਬਰਿਕ ਦੀ ਕਲਾਤਮਿਕ ਵਰਤੋਂ ਨਾਲ ਰੰਗਮੰਚ ਨੂੰ ਭਾਰੀ ਭਰਕਮ ਸੈੱਟਾਂ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ। ਫੈਬਰਿਕ ਤੇ ਰੰਗਮੰਚੀ ਰੌਸ਼ਨੀ ਮੱਦਦ ਨਾਲ ਪੇਸ਼ਕਾਰੀ ਵਿਚ ਜਿੱਥੇ ਕਲਾਤਿਮਕਤਾ ਦਾ ਪ੍ਰਭਾਵ ਪੈਂਦਾ ਹੈ ਉੱਥੇ ਕਲਾਕਾਰਾਂ ਨੂੰ ਆਪਣੀ  ਕਲਾ ਨੂੰ ਖੁੱਲ ਕੇ ਪ੍ਰਗਟ ਕਰਨ ਦਾ ਮੌਕਾ ਵੀ ਮਿਲਦਾ ਹੈ, ਕਿਉਂਕਿ ਭਾਰੀ ਸਟੇਜ-ਪ੍ਰਾਪਟੀ ਕਈ ਵਾਰ ਕਲਾਕਾਰ ਦੀ ਮੱਦਦ ਕਰਨ ਦੀ ਬਜਾਇ ਉਸਦੀ ਕਲਾਕਾਰੀ ਵਿੱਚ ਰੁਕਾਵਟ ਦਾ ਬਾਇਸ ਵੀ ਬਣਦੀ। ਫੈਬਰਿਕ ਅਤੇ ਫਾਈਬਰ ਦੀ ਵਰਤੋਂ ਨਾਲ ਅਜੋਕੇ ਨਿਰਦੇਸ਼ਕਾਂ / ਸੈੱਟ ਡੀਜ਼ਾਇਨਰਾਂ ਨੇ ਰੰਗਮੰਚ ਨੂੰ ਨਵੇਂ ਆਯਾਮ ਪ੍ਰਦਾਨ ਕੀਤੇ ਹਨ।

1 July, 2011
ਰੰਗਮੰਚ ਸਭ ਕੁਝ ਹੈ....

ਪ੍ਰੋਬੀਰ ਗੁਹਾ

ਦੇਸ਼-ਵਿਦੇਸ਼ ਤੱਕ ਭਾਰਤੀ ਨਾਟਕ ਦੀ ਪ੍ਰਤਿਸ਼ਠਾ ਸਥਾਪਿਤ ਕਰ ਚੁੱਕੇ ਕਲਕੱਤਾ ਸਥਿਤ ਨਾਟਕਕਾਰ ਪ੍ਰੋਬੀਰ ਗੁਹਾ ਨੇ ਜਿੱਥੇ ਨਾਟ-ਅਭਿਵਿਅਕਤੀ ਲਈ ਨਵੀਂ ਨਾਟ-ਭਾਸ਼ਾ ਸਿਰਜੀ ਹੈ, ਉੱਥੇ ਨਾਟ-ਕਲਾ ਨੂੰ ਸਮਾਜਿਕ ਤਬਦੀਲੀ ਦੇ ਇਕ ਮਾਧਿਅਮ ਵਜੋਂ ਅਪਨਾ ਕੇ ਇਸ ਕਲਾ ਦੇ ਸਮਾਜਿਕ ਚਰਿੱਤਰ ਨੂੰ ਹੋਰ ਦ੍ਰਿੜ ਕੀਤਾ ਹੈ. ਇਹ ਨਿਬੰਧ ਉਨ੍ਹਾਂ ਉਚੇਚੇ ਤੌਰ 'ਤੇ 'ਮੰਚਣ ਪੰਜਾਬ' ਦੇ ਪਾਠਕਾਂ ਲਈ ਸਾਨੂੰ ਦਿੱਤਾ ਹੈ, ਜਿਸਨੂੰ ਸਾਡੇ ਟੋਰੋਂਟੋ ਸਥਿਤ ਸਹਿਯੋਗੀ ਰੰਗਕਰਮੀ ਹੀਰਾ ਸਿੰਘ ਰੰਧਾਵਾ ਨੇ ਅਨੁਵਾਦ ਕੀਤਾ ਹੈ.

1 June, 2011
ਕਾਣੀ ਕਲਾ ਨੂੰ ਦੋ ਅੱਖੀ ਕਿਵੇਂ ਬਣਾਈਏ

ਚਰਨਦਾਸ ਸਿੱਧੂ

ਚੌਥੀ ਸਦੀ ਦੇ ਪ੍ਰਮੁੱਖ ਨਾਟਕਕਾਰ ਚਰਨਦਾਸ ਸਿੱਧੂ ਦੇ ਰੰਗਮੰਚ ਦਾ ਵੀ ਆਪਣਾ ਹੀ ਅੰਦਾਜ਼ ਹੈ ਅਤੇ ਗੱਲ ਕਹਿਣ ਦਾ ਵੀ. ਭਾਵੇਂ ਰੰਗਮੰਚ ਹੋਵੇ ਅਤੇ ਭਾਵੇਂ ਜ਼ਿੰਦਗੀ; ਉਹ ਆਪਣੀ ਗੱਲ ਕਹਿਣ ਵਿਚ ਬਹੁਤ ਬੇਬਾਕ ਹੈ. ਇਸ ਨਿਬੰਧ ਵਿਚ ਭਾਵੇਂ ਉਹ ਰੰਗਮੰਚ ਕਲਾ ਦੀ ਸਿਰਜਣ-ਪ੍ਰਕਿਰਿਆ ਉੱਤੇ ਗੱਲ ਕਰ ਰਿਹਾ ਹੈ ਪਰ ਵੇਖ ਸਕਦੇ ਹਾਂ, ਉਸ ਲਈ ਜ਼ਿੰਦਗੀ ਅਤੇ ਰੰਗਮੰਚ ਦੇ ਕੁਝ ਸਾਂਝੇ ਦੁਸ਼ਮਨ ਹਨ, ਜਿਨ੍ਹਾਂ ਨੂੰ ਹਟਾਏ ਬਿਨਾਂ ਉਹ ਨਾ ਤਾਂ ਰੰਗਮੰਚ ਦਾ ਵਿਕਾਸ ਵੇਖਦਾ ਹੈ, ਨਾ ਜ਼ਿੰਦਗੀ ਦਾ.

1 May, 2011
ਨਾਟਕ ਦੀ ਪੇਸ਼ਕਾਰੀ ਵਿਚ ਸੰਗੀਤ ਦੀ ਭੂਮਿਕਾ

ਗੁਰਮੀਤ ਸਿੰਘ ਹੁੰਦਲ (ਡਾ.)

ਨਾਟਕ ਅਤੇ ਸੰਗੀਤ ਦਾ ਇਤਿਹਾਸਿਕ ਰਿਸ਼ਤਾ ਹੈ. ਗ੍ਰੀਕ ਨਾਟ-ਪਰੰਪਰਾ ਤਾਂ ਸ਼ੁਰੂ ਹੀ ਕੋਰਸ ਸੰਗੀਤ ਤੋਂ ਹੁੰਦੀ ਹੈ. ਇਧਰ ਭਾਰਤੀ ਪਰੰਪਰਾ ਵਿਚ ਭਰਤਮੁਨੀ ਨੇ ਸੰਗੀਤ ਨੂੰ ਨਾਟ-ਕਲਾ ਦਾ ਲਾਜ਼ਮੀ ਅੰਗ ਮੰਨਿਆ ਹੈ. ਇਸ ਵਿਸ਼ੇ ਉੱਤੇ ਪੇਸ਼ ਹੈ ਪੰਜਾਬੀ ਨਾਟ-ਸਕਾਲਰ ਗੁਰਮੀਤ ਸਿੰਘ ਹੁੰਦਲ ਦਾ ਵਿਸ਼ੇਸ਼ ਲੇਖ ਅਤੇ ਨੌਜਵਾਨ ਨਾਟ-ਸੰਗੀਤ ਨਿਰਦੇਸ਼ਕ ਸ਼ਰਨਜੀਤ ਸ਼ਾਨੂੰ ਦਾ ਨਿਜੀ ਅਨੁਭਵ.

please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com