.
.
1 July, 2012
ਐਨ. ਐਸ. ਡੀ. ਦਾ 'ਥੀਏਟਰ ਐਪਰੀਸੀਏਸ਼ਨ ਕੋਰਸ'

ਜਸਕਰਨ

ਪੰਜਾਬੀ ਰੰਗਮੰਚ ਦੇ ਪਛੜਨ ਦਾ ਕਾਰਨ ਹੈ ਕਿ ਅਸੀਂ ਦੂਜਿਆਂ ਦਾ ਰੰਗਮੰਚ ਦੇਖਦੇ ਨਹੀਂ। ਦਿੱਲੀ ਜਾ ਕੇ ਦੂਜੀਆਂ ਭਾਸ਼ਾਂਵਾਂ ਦਾ ਰੰਗਮੰਚ ਦੇਖਣਾ ਸਾਡੀ ਆਦਤ ਦਾ ਹਿੱਸਾ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਅਸੀਂ ਬਹੁਗਿਣਤੀ ਨੇ ਸਦਾਨੰਦ ਮੈਨਨ, ਮਾਇਆ ਕ੍ਰਿਸ਼ਨ ਰਾਓਦਿਨੇਸ਼ ਖੰਨਾ ਜਾਂ ਤ੍ਰਿਪਾਰੀ ਸ਼ਰਮਾ ਦੇ ਕੰਮ ਨੁੰ ਦੇਖਣਾ ਤਾਂ ਕੀ ਸਗੋਂ ਉਹਨਾਂ ਦੇ ਨਾਮ ਤੱਕ ਵੀ ਚੰਗੀ ਤਰਾਂ ਨਹੀਂ ਸੁਣੇ ਹੋਏ...

1 May, 2012
ਉੱਚੀ ਸੁਰ ਵਾਲਾ ਬੰਦਾ

ਵਰਿਆਮ ਮਸਤ

ਭਾ'ਜੀ ਗੁਰਸ਼ਰਨ ਸਿੰਘ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਹਰੇਕ ਪੰਜਾਬੀ ਰੰਗਕਰਮੀ ਅੰਦਰ ਦੁਖਦੀਆਂ ਨੇ. ਪ੍ਰਬੁੱਧ ਪੰਜਾਬੀ ਨਾਟਕਕਾਰ ਵਰਿਆਮ ਮਸਤ ਅੰਦਰ ਗੁਰਸ਼ਰਨ ਦੀ ਅਵਾਜ਼ ਬਿਜ਼ਲੀ ਵਾਂਗ ਲਿਸ਼ਕਦੀ ਹੈ, ਜਿਸਨੂੰ ਕੁਝ ਦ੍ਰਿਸ਼ਾਂ ਵਿਚ ਉਹ 'ਮੰਚਣ ਪੰਜਾਬ' ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਨ.

1 November, 2011
ਮੇਰੇ ਪੁੱਤਰੋ ! ਮੈਂ ਹਾਲੇ ਵੀ ਜਿਉਂਦਾ ਹਾਂ !

ਕੁਲਵਿੰਦਰ ਖਹਿਰਾ

ਪਤਾ ਨਹੀਂ ਇਹ ਬਚਪਨ ਦੀਆਂ ਯਾਦਾਂ ਦਾ ਨਤੀਜਾ ਹੈ ਜਾਂ ਮਨ ਦੀ ਕਿਸੇ ਨੁੱਕਰੇ ਅਜੇ ਵੀ ਛੁਪੇ ਬੈਠੇ ਭੂ-ਹੇਰਵੇ ਦਾ ਅਸਰ ਕਿ ਜਦੋਂ ਵੀ 27 ਸਤੰਬਰ ਆਉਂਦਾ ਹੈ ਤਾਂ ਮੈਨੂੰ ਆਪਣੇ ਪਿੰਡ ਦੇ ਉਸ ਛਾਦਗਾਰੀ ਮੇਲੇ ਦਾ ਚੇਤਾ ਆ ਜਾਂਦਾ। ਕਦੀ ਗੁਰਸ਼ਰਨ ਭਾਅ ਸਟੇਜ ਤੋਂ ਨਾਟਕ ਕਰ ਰਹੇ ਵਿਖਾਈ ਦਿੰਦੇ ਹਨ ਅਤੇ ਕਦੀ ਨਾਟਕ ਤੋਂ ਬਾਅਦ ਮੇਰੇ ਮਾਸਟਰ ਚਾਚਾ ਜੀ, ਜਿਸ ਨੂੰ ਬਚਾਉਣ ਗਿਆਂ ਸਵਰਨ ਢੱਡਾ ਆਪ ਪੁਲਸ ਦੇ ਹੱਥ ਆ ਗਿਆ ਸੀ, ਦੇ ਘਰ ਨੂੰ ਜਾਂਦੇ ਹੋਏ। ਇਸ ਸਾਲ ਵੀ ਮੈਂ ਉਸ ਦਿਨ ਨੂੰ ਯਾਦ ਕਰਕੇ ਭਾਅ  ਜੀ ਆਪਣੇ ਪਿੰਡ ਦੀ ਉਸ ਉਜਾੜ ਜਿਹੀ ਬਣ ਗਈ ਜਗ੍ਹਾ ‘ਤੇ ਖਲੋਤਿਆਂ ਵੇਖ ਰਿਹਾ ਸਾਂ...

1 October, 2011
ਹਰਭਜਨ ਜੱਬਲ ਜਿਹੋ ਜਿਹਾ ਮੈਂ ਤੱਕਿਆ

ਹੀਰਾ ਸਿੰਘ ਰੰਧਾਵਾ

ਹਰਭਜਨ ਜੱਬਲ ਅੱਜ ਸਾਡੇ ਵਿਚਕਾਰ ਨਹੀਂ ਪਰ ਉਸਦੀ ਅਦਾਕਾਰੀ, ਰੰਗਮੰਚ ਪ੍ਰਤੀਬੱਧਤਾ ਅਤੇ ਹਸਮੁਖ ਸ਼ਖਸੀਅਤ ਦੀਆਂ ਯਾਦਾਂ ਅੱਜ ਵੀ ਸਾਡੇ ਅੰਗ-ਸੰਗ ਨੇ. ਅਮ੍ਰਿਤਸਰ ਦੇ ਪੰਜਾਬੀ ਰੰਗਮੰਚ ਨੂੰ ਉਸਾਰਨ ਵਿਚ ਉਸਦਾ ਵੱਡਾ ਯੋਗਦਾਨ ਹੈ. ਇਕ ਅਕਤੂਬਰ ਨੂੰ ਉਨ੍ਹਾਂ ਦੇ ਜਨਮ-ਦਿਨ ਦੇ ਵਿਸ਼ੇਸ਼ ਅਵਸਰ ਉੱਤੇ ਰੰਗਕਰਮੀ ਹੀਰਾ ਰੰਧਾਵਾ ਆਪਣੀਆਂ ਯਾਦਾਂ ਦੇ ਹਰਭਜਨ ਜੱਬਲ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਹਨ.

1 October, 2011
ਮੰਚਣ-ਪ੍ਰਕਿਰਿਆ : 'ਲਾਲ ਕਨੇਰ'

ਸ਼ਬਦੀਸ਼

'ਮੰਚਣ-ਪ੍ਰਕਿਰਿਆ' ਸਾਡਾ ਉਹ ਕਾਲਮ ਹੈ, ਜਿਸ ਵਿਚ ਅਸੀਂ ਕਿਸੇ ਸਕ੍ਰਿਪਟ ਦੀ ਚੋਂ ਤੋਂ ਲੈ ਕੇ ਮੰਚ ਉੱਤੇ ਇਸਦੀ ਪੇਸ਼ਕਾਰੀ ਦੀ ਪ੍ਰਕਿਰਿਆ ਨੂੰ ਸ਼ਾਮਿਲ ਰੰਗਕਰਮੀਆਂ ਦੇ ਨਜ਼ਰੀਏ ਤੋਂ ਇਸ ਪਤ੍ਰਿਕਾ ਵਿਚ ਸ਼ਾਮਿਲ ਕਰਦੇ ਹਾਂ. ਅਗਸਤ ਅੰਕ ਵਿਚ ਤੁਸੀਂ ਨਿਰਦੇਸ਼ਕ ਜਸਕਰਨ ਦੁਆਰਾ ਨਿਰਦੇਸ਼ਿਤ ਨਾਟਕ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਦੀ ਮੰਚਣ-ਪ੍ਰਕਿਰਿਆ ਖੁਦ ਨਿਰਦੇਸ਼ਕ ਦੇ ਸ਼ਬਦਾਂ ਵਿਚ ਪੜ੍ਹੀ. ਇਸ ਅੰਕ ਵਿਚ ਸ਼ਬਦੀਸ਼ ਪਿਛਲੇ ਮਹੀਨੇ ਟੈਗੋਰ ਫੈਸਟੀਵਲ ਚੰਡੀਗੜ੍ਹ ਵਿਖੇ ਪ੍ਰਸਤੁਤ ਟੈਗੋਰ ਦੇ ਨਾਟਕ 'ਲਾਲ ਕਨੇਰ' ਦੀ ਮੰਚਣ-ਪ੍ਰਕਿਰਿਆ' ਸਾਡੇ ਨਾਲ ਸਾਂਝੀ ਕਰ ਰਹੇ ਹਨ.

1 August, 2011
ਮੰਚਣ-ਪ੍ਰਕਿਰਿਆ : 'ਤੁਹਾਨੂੰ ਕਿਹੜਾ ਰੰਗ ਪਸੰਦ ਹੈ'

ਜਸਕਰਨ

ਇਕ ਨਾਟਕ ਦੀ ਸਿਰਜਨ ਪ੍ਰਕਿਰਿਆ ਵਿਚ ਇਸਦੀ ਮੰਚਣ-ਪ੍ਰਕਿਰਿਆ ਉਹ ਹਿੱਸਾ ਹੈ, ਜਿਸ ਵੱਲ ਪੰਜਾਬੀ ਨਾਟ-ਚਿੰਤਨ ਦਾ ਕਦੇ ਧਿਆਨ ਨਹੀਂ ਗਿਆ. ਸਾਡਾ ਦ੍ਰਿੜ ਨਿਸ਼ਚਾ ਹੈ, ਜਿੰਨੀ ਦੇਰ ਤੱਕ ਇਕ ਨਾਟਕ ਦੀ ਮੰਚਣ-ਪ੍ਰਕਿਰਿਆ ਨੂੰ ਨੇੜੇ ਤੋਂ ਨਹੀਂ ਵੇਖਿਆ ਅਤੇ ਸਮਝਿਆ ਜਾਂਦਾ, ਨਾਟ-ਕਲਾ ਦਾ ਸਹੀ ਭਾਂਤ ਮੁਲਾਂਕਣ ਸੰਭਵ ਨਹੀਂ. ਦੂਜਾ, ਵੇਲਾ ਆ ਗਿਆ ਹੈ ਕਿ ਅਸੀਂ ਪੰਜਾਬੀ ਰੰਗਕਰਮੀ ਆਪਣੀਆਂ ਨਾਟ-ਪ੍ਰੋਡਕਸ਼ਨਾਂ ਦਾ ਅਨੁਭਵ ਹੋਰਨਾਂ ਨਾਲ ਵੀ ਸਾਂਝੇ ਕਰੀਏ ਤਾਂ ਕਿ ਇਕ ਦੂਜੇ ਕੋਲੋਂ ਕੁਝ ਸਿਖ ਸਕੀਏ. ਇਸ ਅੰਕ ਲਈ ਅਸੀਂ ਪੰਜਾਬੀ ਦੇ ਨੌਜਵਾਨ ਨਿਰਦੇਸ਼ਕ ਅਤੇ ਅਦਾਕਾਰ ਜਸਕਰਨ ਨੂੰ ਉਚੇਚੇ ਤੌਰ 'ਤੇ ਬੇਨਤੀ ਕੀਤੀ ਕਿ ਉਹ ਆਪਣੀ ਕਿਸੇ ਪੇਸ਼ਕਾਰੀ ਦਾ ਅਨੁਭਵ ਸਾਡੇ ਨਾਲ ਸਾਂਝਾ ਕਰਨ. ਜਸਕਰਨ ਹੁਰਾਂ ਨੇ ਸਾਡੀ ਬੇਨਤੀ ਉੱਤੇ ਆਪਣੀ ਸੱਜਰੀ ਪ੍ਰੋਡਕਸ਼ਨ 'ਤੁਹਾਨੂੰ ਕਿਹੜਾ ਰੰਗ ਹੈ' ਦੀ ਮੰਚਣ-ਪ੍ਰਕਿਰਿਆ ਸਾਡੇ ਨਾਲ ਸਾਂਝੀ ਕੀਤੀ ਹੈ. ਅਸੀਂ ਇਸ ਕੋਸ਼ਿਸ਼ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਹੋਰ ਪੰਜਾਬੀ ਰੰਗਕਰਮੀ ਵੀ ਆਪਣੇ ਅਨੁਭਵ ਸਾਡੇ ਨਾਲ ਸਾਂਝੇ ਕਰਨਗੇ.

1 August, 2011
ਗੋਰਿਆਂ ਦੇ ਥੀਏਟਰ ਵਿਚ

ਪਾਲੀ ਭੁਪਿੰਦਰ ਸਿੰਘ

ਆਪਣੀ ਹਾਲੀਆ ਕਨੇਡਾ ਫੇਰੀ ਦੌਰਾਨ ਨਾਟਕਕਾਰ ਪਾਲੀ ਭੁਪਿੰਦਰ ਸਿੰਘ  ਨੇ ਕੁਝ ਸਮਾਂ ਉੱਥੋਂ ਦੇ ਅੰਗਰੇਜੀ ਨਾਟਕ ਨੂੰ ਵੇਖਣ ਅਤੇ ਇਸ ਬਾਰੇ ਜਾਣਨ ਵਿਚ ਬਿਤਾਇਆ. ਇਨ੍ਹਾਂ ਅਨੁਭਵਾਂ ਦੇ ਅਧਾਰ 'ਤੇ ਉਨ੍ਹਾਂ ਇਹ ਲੰਬਾ ਲੇਖ 'ਮੰਚਣ ਪੰਜਾਬ' ਲਈ ਲਿਖਿਆ ਹੈ. ਲੇਖਕ ਕਨੇਡਾ ਦੇ ਆਪਣੇ ਉਨ੍ਹਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ, ਜਿਨ੍ਹਾਂ ਉਸ ਲਈ ਇਨ੍ਹਾਂ ਪੇਸ਼ਕਾਰੀਆਂ ਅਤੇ ਹੋਰ ਸਮਗਰੀ ਤੱਕ ਪਹੁੰਚ ਨੂੰ ਯਕੀਨੀ ਬਣਾਇਆ.

1 July, 2011
ਕਲਾ ਦੇ ਭਗਤ

ਕੁਲਵਿੰਦਰ ਖਹਿਰਾ

ਜਦੋਂ ਕਲਾਕਾਰ ਆਪਣੀ ਕੋਈ ਕਿਰਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੁੰਦੇ ਹਨ ਤਾਂ ਉਸ ਸਮੇਂ ਦਰਸ਼ਕਾਂ ਦਾ ਉਨ੍ਹਾਂ ਨੂੰ ਜੱਜ ਕਰਨਾ ਬੜਾ ਆਸਾਨ ਹੁੰਦਾ ਹੈ। ਕਿਸੇ ਦੀ ਕਮਜ਼ੋਰੀ ‘ਤੇ ਉਂਗਲ਼ ਉਠਾਉਣਾ ਭਾਵੇਂ ਕਲਾਕਾਰ ਨੂੰ ਸੁਚੇਤ ਕਰਨਾ ਹੀ ਹੁੰਦਾ ਹੈ ਪਰ ਕਲਾਕਾਰ ਦੀ ਰੀਝ ਹੁੰਦੀ ਹੈ ਕਿ ਉਸ ਦੀ ਕਿਰਤ ਲੋਕਾਂ ਦੇ ਦਿਲਾਂ ਤੱਕ ਪਹੁੰਚੇ।

please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com