.
.
1 July, 2012
ਲਾਈਟ ਐਂਡ ਸਾਊਂਡ ਥੀਏਟਰ : ਇਕ ਨਜ਼ਰੀਆ

ਪੁਨੀਤ ਵਤਸ

ਸਾਡੇ ਨੌਜਵਾਨ ਰੰਗਕਰਮੀਆਂ ਕੋਲ ਰੰਗਮੰਚ ਕਲਾ ਬਾਰੇ ਅਨੇਕ ਸੁਆਲ ਹਨ ਪਰ ਮੰਦੇ ਭਾਗਾਂ ਨੂੰ ਪੰਜਾਬ ਅੰਦਰ ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਰੰਗਮੰਚ ਸਿਖਲਾਈ ਦੇ ਵਿਸ਼ੇਸ਼ ਪ੍ਰਬੰਧ ਨਹੀਂ. ਇਸ ਲਈ ਇਹ ਰੰਗਕਰਮੀ ਆਪ ਹੀ ਸਵਾਲ ਚੁਕਦੇ ਹਨ ਅਤੇ ਫਿਰ ਆਪ ਹੀ ਉਨ੍ਹਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ. ਅਬੋਹਰ ਸ਼ਹਿਰ ਦੇ ਰੰਗਮੰਚ ਵਿਚ ਸਰਗਰਮ ਪੁਨੀਤ ਅਜਿਹੀ ਹੀ ਇਕ ਛੋਟੀ ਜਿਹੀ ਕੋਸ਼ਿਸ਼ ਕਰ ਰਿਹਾ ਹੈ. ਸਵਾਗਤ.

1 March, 2012
ਵਿਸ਼ਵ ਰੰਗਮੰਚ ਦਿਵਸ ਅਤੇ ਪੰਜਾਬੀ ਰੰਗਮੰਚ

ਹੀਰਾ ਸਿੰਘ ਰੰਧਾਵਾ

ਪਿਛਲੇ ਕੁਝ ਸਾਲਾਂ ਤੋਂ ਪੱਕੇ ਤੌਰ 'ਤੇ ਕਨੇਡਾ ਦੇ ਸ਼ਹਿਰ ਟੋਰੋਂਟੋ ਵਿਚ ਸਥਾਪਿਤ ਹੋ ਚੁੱਕਾ ਪੰਜਾਬੀ ਨਾਟਕਕਾਰ ਹੀਰਾ ਸਿੰਘ ਰੰਧਾਵਾ ਕਨੇਡਾ ਦੀਆਂ ਰੰਗਮੰਚੀ ਸਰਗਰਮੀਆਂ ਨਾਲ ਵੀ ਉਵੇਂ ਹੀ ਜੁੜਿਆ ਹੋਇਆ ਹੈ, ਜਿਵੇਂ ਉਹ ਕਦੇ ਪੰਜਾਬ ਦੇ ਰੰਗਮੰਚ ਨਾਲ ਜੁੜਿਆ ਹੋਇਆ ਸੀ. ਉਸਦਾ ਇਹ ਨਿਬੰਧ 'ਮੰਚਨ ਪੰਜਾਬ' ਦੇ ਪਹਿਲੇ ਅੰਕ ਵਿਚ ਪ੍ਰਕਾਸ਼ਿਤ ਹੋਇਆ ਸੀ.

1 March, 2012
ਵਿਦੇਸ਼ਾਂ ਵਿਚ ਪੰਜਾਬੀ ਰੰਗਮੰਚ ਦੀਆਂ ਮੁਸ਼ਕਿਲਾਂ (ਕੈਨੈਡਾ)

ਕੁਲਵਿੰਦਰ ਖਹਿਰਾ

ਭਾਵੇਂ ਇਸ ਵੇਲੇ ਖਾਸ ਕਰਕੇ ਕਨੇਡਾ ਵਿਚ ਵੱਡੇ ਪੱਧਰ 'ਤੇ ਪੰਜਾਬੀ ਰੰਗਮੰਚ ਹੋ ਰਿਹਾ ਹੈ. ਪਰ ਇਨ੍ਹਾਂ ਦੇਸ਼ਾਂ ਵਿਚ ਪੰਜਾਬੀ ਰੰਗਮੰਚ ਕਰਨ ਵਿਚ ਕੁਝ ਗੰਭੀਰ ਮਸਲੇ ਹਨ. ਕਨੇਡਾ ਅਤੇ ਅਮਰੀਕਾ ਦੇ ਪ੍ਰਸੰਗ ਵਿਚ ਇਨ੍ਹਾਂ ਮੁਸ਼ਕਿਲਾਂ 'ਮੰਚਨ-ਪੰਜਾਬ' ਵਿਚ ਉੱਤੇ ਚਰਚਾ ਕਰ ਰਹੇ ਹਨ, ਖੁਦ ਇਨ੍ਹਾਂ ਦੇਸ਼ਾਂ ਵਿਚ ਰੰਗਮੰਚੀ ਗਤੀਵਿਧੀਆਂ ਨਾਲ ਜੁੜੇ ਹੋਏ ਨਾਟਕਕਾਰ ਕੁਲਵਿੰਦਰ ਖਹਿਰਾ ਅਤੇ ਨਿਰਦੇਸ਼ਕ ਦਲਵਿੰਦਰ ਮੁਲਤਾਨੀ.

1 January, 2012
ਨਾਟ-ਮੰਚ ਤੇ ਮੀਡਿਆ : ਅੰਤਰ-ਸੰਵਾਦ

ਸਤੀਸ਼ ਕੁਮਾਰ ਵਰਮਾ (ਡਾ.)

ਪੰਜਾਬੀ ਨਾਟਕ ਦੇ ਨਾਮਵਰ ਵਿਦਵਾਨ, ਇਤਿਹਾਸਕਾਰ, ਨਾਟਕਕਾਰ ਅਤੇ ਕਵੀ ਡਾ. ਸਤੀਸ਼ ਕੁਮਾਰ ਵਰਮਾ ਨੇ ਦੇਰ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਧਿਆਪਕ ਨਾ ਸਿਰਫ਼ ਪੜ੍ਹਾਇਆ ਹੈ, ਸਗੋਂ ਉੱਚ-ਪੱਧਰ ਦੇ ਖੋਜ ਕਾਰਜ ਦਾ ਮਾਰਗ-ਦਰਸ਼ਨ ਵੀ ਕੀਤਾ ਹੈ. ਨਾਟਕ ਅਤੇ ਪੰਜਾਬੀ ਨਾਟਕ ਦੇ ਵਿਸ਼ੇ 'ਤੇ ਉਨ੍ਹਾਂ ਦੀਆਂ ਵੀਹ ਦੇ ਲਗਪਗ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ. ਇਸ ਨਿਬੰਧ ਵਿਚ ਉਹ ਪੰਜਾਬੀ ਨਾਟਕ ਦੇ ਵਿਸ਼ੇਸ਼ ਪ੍ਰਸੰਗ ਵਿਚ ਨਾਟ-ਵਿਧਾ ਦੇ ਮੀਡੀਏ ਨਾਲ ਦਵੰਦ-ਸਬੰਧਾਂ ਉੱਤੇ ਵਿਚਾਰ ਕਰ ਰਹੇ ਹਨ.

1 September, 2011
ਰੰਗਮੰਚ ਬਨਾਮ ਯੂਥ ਫੈਸਟੀਵਲ

ਸੁਰਿੰਦਰ ਨਰੂਲਾ

ਇਕ ਸਦੀ ਦੇ ਪੰਜਾਬੀ ਨਾਟਕਾਂ ਅੰਦਰ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਨਾਟ-ਮੁਕਾਬਲਿਆਂ ਦਾ ਵੱਡਾ ਹਿੱਸਾ ਹੈ. ਲਗਾਤਾਰ ਇਸ ਮੰਚ ਨੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਨਵੇਂ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਦਿੱਤੇ ਹਨ. ਖ਼ਰਾਬ ਤੋਂ ਖ਼ਰਾਬ ਹਾਲਤਾਂ ਵਿਚ ਜਦੋਂ, ਪੰਜਾਬੀ ਰੰਗਮੰਚ ਲਈ ਦਰਸ਼ਕਾਂ ਦਾ ਜੁੜਨਾ ਔਖਾ ਹੋ ਗਿਆ, ਇਸ ਮੰਚ ਨੇ ਪੰਜਾਬੀ ਨਾਟਕ ਅਤੇ ਰੰਗਮੰਚ ਦੀ ਨਿਰੰਤਰਤਾ ਨੂੰ ਬਣਾਈ ਰੱਖਿਆ. ਪਰ ਇਸ ਮੰਚ ਦੀਆਂ ਆਪਣੀਆਂ ਕੁਝ ਮੁਸ਼ਕਿਲਾਂ ਹਨ. ਜਾਣੇ-ਪਛਾਣੇ ਨਿਰਦੇਸ਼ਕ ਅਤੇ ਇਸ ਰੰਗਮੰਚ ਦੀ ਉਪਜ ਸੁਰਿੰਦਰ ਨਰੂਲਾ ਬੜੀ ਬੇਬਾਕੀ ਨਾਲ ਇਨ੍ਹਾਂ ਮੁਸ਼ਕਿਲਾਂ ਬਾਰੇ ਵਿਚਾਰ ਕਰ ਰਹੇ ਹਨ, ਇਸ ਨਿਬੰਧ ਵਿਚ.

1 June, 2011
ਆਓ ! ਰੰਗਮੰਚ ਨੂੰ ਗਲੈਮਰਸ ਬਣਾਈਏ...

ਅਨੀਤਾ ਦੇਵਗਨ

ਸਾਨੂੰ ਪੰਜਾਬੀ ਰੰਗਮੰਚ ਦੇ ਅਜਿਹੇ ‘ਸ਼੍ਰੋਮਣੀ’ ਧੀਆਂ-ਪੁੱਤਰਾਂ ਉੱਤੇ ਮਾਣ ਕਰਨਾ ਚਾਹੀਦਾ ਹੈ। ਕਿਉਂਕਿ ‘ਜਿਨ ਕੋਸ਼ਿਸ਼ ਕੀਤੀ, ਤਿਨ ਹੀ ਫੰਡ ਪਾਇਓ’। ਅਗਲਿਆਂ ’ਤੇ ਪੈਸਾ ਵੰਡਣਾ ਹੀ ਹੈ। ਹੁਣ ਜੇ ਨਹੀਂ ਕਿਸੇ ਨੇ ਪਹੁੰਚ ਕੀਤੀ ਤਾਂ ਇਹ ਉਸੇ ਦੀ ਗਲਤੀ ਹੈ। ਵਿਰੋਧ ਕਰਨ ਦੀ ਬਜਾਏ ਸਾਨੂੰ ਵੀ ਇਸੇ ਲਾਈਨ ਵਿਚ ਲੱਗ ਜਾਣਾ ਚਾਹੀਦਾ ਹੈ। ਰੰਗਮੰਚ ਦੀ ਤਰੱਕੀ ਹੋਵੇ ਨਾ ਹੋਵੇ, ਸਾਡੀ ਤਰੱਕੀ ਤਾਂ ਹੋਣੀ ਹੀ ਚਾਹੀਦੀ ਹੈ।

1 May, 2011
ਪੰਜਾਬੀ ਰੰਗਮੰਚ ਅੰਦਰ ਕਸਬੀ ਸੰਭਾਵਨਾਵਾਂ

ਡਾ. ਐਸ. ਐਨ. ਸੇਵਕ

ਡਾ.  ਐਸ. ਐਨ ਸੇਵਕ ਪੰਜਾਬੀ ਦੇ ਸਥਾਪਿਤ ਨਾਟਕ ਲੇਖਕ ਅਤੇ ਨਿਰਦੇਸ਼ਕ ਹਨ. 'ਰਿਸ਼ਤੇ', 'ਜਨਮ-ਦਿਨ' ਅਤੇ 'ਦੁੱਲਾ ' ਜਿਹੇ ਨਾਟਕਾਂ ਰਹਿਣ ਉਨ੍ਹਾਂ ਆਪਣੀ ਵਿਸ਼ੇਸ਼ ਪਛਾਣ ਸਿਰਜੀ ਹੈ. ਇਨ੍ਹਾਂ ਰਚਨਾਵਾਂ ਨੂੰ ਨਵੀਆਂ ਦ੍ਰਿਸ਼-ਜੁਗਤਾਂ ਨਾਲ ਪੇਸ਼ ਕਰਕੇ ਉਨ੍ਹਾਂ ਪੰਜਾਬੀ ਰੰਗਮੰਚ ਦੀ ਸਮਰੱਥਾ ਵਿਚ ਵਾਧਾ ਵੀ ਕੀਤਾ ਹੈ. ਇਸ ਅੰਕ ਵਿਚ ਉਨ੍ਹਾਂ ਇਸ ਵਿਸ਼ੇ ਉੱਤੇ ਉਚੇਚੇ ਤੌਰ 'ਤੇ ਇਹ ਲੇਖ ਲਿਖਿਆ ਹੈ. 'ਮੰਚਣ ਪੰਜਾਬ' ਸਮਝਦਾ ਹੈ, ਇਹ ਪੰਜਾਬੀ ਰੰਗਮੰਚ ਦਾ  ਇਸ ਵੇਲੇ ਦਾ ਵੱਡਾ ਮਸਲਾ ਹੈ. ਇਸ ਲਈ ਅਸੀਂ ਇਸ ਮੁੱਦੇ ਉੱਤੇ ਪੰਜਾਬੀ ਰੰਗਕਰਮੀਆਂ ਪਾਸੋਂ ਭਰਵੇਂ ਸੰਵਾਦ ਦੀ ਉਮੀਦ ਕਰਦੇ ਹਾਂ.

1 May, 2011
ਵਿਸ਼ਵ ਰੰਗਮੰਚ ਦਿਵਸ ਅਤੇ ਪੰਜਾਬੀ ਰੰਗਮੰਚ

ਹੀਰਾ ਸਿੰਘ ਰੰਧਾਵਾ

ਪਿਛਲੇ ਕੁਝ ਸਾਲਾਂ ਤੋਂ ਪੱਕੇ ਤੌਰ 'ਤੇ ਕਨੇਡਾ ਦੇ ਸ਼ਹਿਰ ਟੋਰੋਂਟੋ ਵਿਚ ਸਥਾਪਿਤ ਹੋ ਚੁੱਕਾ ਪੰਜਾਬੀ ਨਾਟਕਕਾਰ ਹੀਰਾ ਸਿੰਘ ਰੰਧਾਵਾ ਕਨੇਡਾ ਦੀਆਂ ਰੰਗਮੰਚੀ ਸਰਗਰਮੀਆਂ ਨਾਲ ਵੀ ਉਵੇਂ ਹੀ ਜੁੜਿਆ ਹੋਇਆ ਹੈ, ਜਿਵੇਂ ਉਹ ਕਦੇ ਪੰਜਾਬ ਦੇ ਰੰਗਮੰਚ ਨਾਲ ਜੁੜਿਆ ਹੋਇਆ ਸੀ. 'ਮੰਚਣ ਪੰਜਾਬ' ਦੇ ਪਲੇਠੇ ਅੰਕ ਵਿਚ ਪ੍ਰਸਤੁਤ ਹੈ ਉਸਦਾ ਪ੍ਰਸੰਗ ਨਿਬੰਧ.

1 April, 2011
ਵਿਦੇਸ਼ਾਂ ਵਿਚ ਪੰਜਾਬੀ ਰੰਗਮੰਚ ਦੀਆਂ ਮੁਸ਼ਕਿਲਾਂ (ਅਮਰੀਕਾ)

ਦਲਵਿੰਦਰ ਮੁਲਤਾਨੀ

ਭਾਵੇਂ ਇਸ ਵੇਲੇ ਖਾਸ ਕਰਕੇ ਕਨੇਡਾ ਵਿਚ ਵੱਡੇ ਪੱਧਰ 'ਤੇ ਪੰਜਾਬੀ ਰੰਗਮੰਚ ਹੋ ਰਿਹਾ ਹੈ. ਪਰ ਇਨ੍ਹਾਂ ਦੇਸ਼ਾਂ ਵਿਚ ਪੰਜਾਬੀ ਰੰਗਮੰਚ ਕਰਨ ਵਿਚ ਕੁਝ ਗੰਭੀਰ ਮਸਲੇ ਹਨ. ਕਨੇਡਾ ਅਤੇ ਅਮਰੀਕਾ ਦੇ ਪ੍ਰਸੰਗ ਵਿਚ ਇਨ੍ਹਾਂ ਮੁਸ਼ਕਿਲਾਂ 'ਮੰਚਨ-ਪੰਜਾਬ' ਵਿਚ ਉੱਤੇ ਚਰਚਾ ਕਰ ਰਹੇ ਹਨ, ਖੁਦ ਇਨ੍ਹਾਂ ਦੇਸ਼ਾਂ ਵਿਚ ਰੰਗਮੰਚੀ ਗਤੀਵਿਧੀਆਂ ਨਾਲ ਜੁੜੇ ਹੋਏ ਨਾਟਕਕਾਰ ਕੁਲਵਿੰਦਰ ਖਹਿਰਾ ਅਤੇ ਨਿਰਦੇਸ਼ਕ ਦਲਵਿੰਦਰ ਮੁਲਤਾਨੀ.

please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com