.
.
ਰੰਗ-ਅਨੁਭਵ / 1 July, 2012

ਐਨ. ਐਸ. ਡੀ. ਦਾ 'ਥੀਏਟਰ ਐਪਰੀਸੀਏਸ਼ਨ ਕੋਰਸ'

ਜਸਕਰਨ

ਪੰਜਾਬੀ ਰੰਗਮੰਚ ਦੇ ਪਛੜਨ ਦਾ ਕਾਰਨ ਹੈ ਕਿ ਅਸੀਂ ਦੂਜਿਆਂ ਦਾ ਰੰਗਮੰਚ ਦੇਖਦੇ ਨਹੀਂ। ਦਿੱਲੀ ਜਾ ਕੇ ਦੂਜੀਆਂ ਭਾਸ਼ਾਂਵਾਂ ਦਾ ਰੰਗਮੰਚ ਦੇਖਣਾ ਸਾਡੀ ਆਦਤ ਦਾ ਹਿੱਸਾ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਅਸੀਂ ਬਹੁਗਿਣਤੀ ਨੇ ਸਦਾਨੰਦ ਮੈਨਨ, ਮਾਇਆ ਕ੍ਰਿਸ਼ਨ ਰਾਓਦਿਨੇਸ਼ ਖੰਨਾ ਜਾਂ ਤ੍ਰਿਪਾਰੀ ਸ਼ਰਮਾ ਦੇ ਕੰਮ ਨੁੰ ਦੇਖਣਾ ਤਾਂ ਕੀ ਸਗੋਂ ਉਹਨਾਂ ਦੇ ਨਾਮ ਤੱਕ ਵੀ ਚੰਗੀ ਤਰਾਂ ਨਹੀਂ ਸੁਣੇ ਹੋਏ...

ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਦੁਨੀਆਂ ਦੇ ਬਿਹਤਰੀਨ ਡਰਾਮਾ ਸਕੂਲਾਂ ਵਿਚ ਗਿਣਿਆਂ ਜਾਂਦਾ ਹੈ। ਇਸ ਸੰਸਥਾ ਵਿਚੋਂ ਪੜ੍ਹਾਈ ਕਰਨਾ ਇਕ ਪ੍ਰਾਪਤੀ ਮੰਨੀ ਜਾਂਦੀ ਹੈ। ਇਸ ਸੰਸਥਾ ਵਿਚ ਤਿੰਨ ਸਾਲਾ ਕੋਰਸ ਲਈ ਹਿੰਦੋਸਤਾਨ ਵਿਚੋਂ ਹਰ ਸਾਲ ਸਿਰਫ 26 ਵਿਦਿਆਰਥੀ ਲਏ ਜਾਂਦੇ ਹਨ। ਪੰਜਾਬ ਵਿਚੋਂ ਹਰਪਾਲ ਟਿਵਾਣਾਨੀਨਾ ਟਿਵਾਣਾ, ਨੀਲਮ ਮਾਨ ਸਿੰਘਗੁਰਚਰਨ ਸਿੰਘ ਚੰਨੀਬਲਰਾਜ ਪੰਡਿਤਕੇਵਲ ਧਾਲੀਵਾਲਰਾਜਿੰਦਰ ਰਾਜੂਆਦਿ ਨੇ ਇਸ ਸੰਸਥਾ ਵਿਚੋਂ ਤਾਲੀਮ ਹਾਸਿਲ ਕਰਕੇ ਪੰਜਾਬੀ ਰੰਗਮੰਚ ਨੂੰ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਉਪਰ ਲਿਆਂਦਾ ਹੈ। ਇਹ ਸੰਸਥਾ ਵਿਚ ਤਿੰਨ ਸਾਲਾ ਕੋਰਸ ਲਈ ਸਿਰਫ 26 ਵਿਅਕਤੀਆਂ ਦੀ ਚੋਣ ਕਰਕੇ ਬਹੁਤ ਸਾਰੇ ਲੋਕ ਇਸ ਨਾਲ਼ ਜੁੜਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੰਤਵ ਨੁੰ ਪੂਰਾ ਕਰਨ ਲਈ ਇਸ ਸੰਸਥਾ ਦੁਆਰਾ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਥੀਏਟਰ ਵਰਕਸ਼ਾਪਸ ਕੀਤੀਆਂ ਜਾਂਦੀਆਂ ਹਨ। ਇਹਨਾਂ ਵਰਕਸ਼ਾਪਾਂ ਵਿਚ ਸੰਸਥਾ ਦੇ ਪਾਸ ਆਊਟ ਜਾਂ ਇਸ ਸੰਸਥਾ ਦੇ ਪ੍ਰਅਧਿਆਪਕ ਆ ਕੇ ਰੰਗਕਰਮੀਆਂ ਨੂੰ ਸਿੱਖਿਆ ਦਿੰਦੇ ਹਨ। ਇਸੇ ਲੋੜ ਨੂੰ ਮੁਖ ਰੱਖਦਿਆਂ ਐਨ. ਐਸ. ਡੀ ਨੇ ਪਿਛਲੇ ਤਿੰਨ ਸਾਲਾਂ ਤੋਂ ਇੱਕ ਥੀਏਟਰ ਐਪਰੀਸੀਏਸ਼ਨ ਕੋਰਸ ਸ਼ੁਰੂ ਕੀਤਾ ਹੈ ਜਿਸ ਤਹਿਤ ਦੇਸ਼ ਵਿਚੋਂ 30 ਵਿਅੱਕਤੀਆਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਇਹ ਦੋ ਹਫਤੇ ਦਾ ਕੋਰਸ ਕਰਵਾਇਆ ਜਾਂਦਾ ਹੈ। ਇਸ ਵਾਰ ਮੈਂ ਵੀ 28 ਮਈ ਤੋਂ 10 ਜੂਨ ਤੱਕ ਚੱਲੇ ਇਸ ਕੋਰਸ ਵਿਚ ਸ਼ਾਮਿਲ ਹੋਇਆ।

ਇਸ ਸੰਸਥਾ ਵਿਚ ਇਹ ਕੋਰਸ ਕਰਦਿਆਂ ਮੈਂ ਇਸ ਸਨਮਾਨ ਵਾਲ਼ੀ ਸੰਸਥਾ ਦਾ ਹਿੱਸਾ ਮਹਿਸੂਸ ਕੀਤਾ। ਇਸ ਕੋਰਸ ਵਿਚ ਸਿਖਿਆਰਥੀਆਂ ਦੀ ਚੋਣ ਵੇਲ਼ੇ ਸਿਰਫ ਅਦਾਕਾਰਾਂ ਜਾਂ ਨਿਰਦੇਸ਼ਕਾਂ ਦੀ ਹੀ ਚੋਣ ਨਹੀਂ ਕੀਤੀ ਜਾਂਦੀ ਸਗੋਂ ਪੱਤਰਕਾਰਅਧਿਆਪਕਦਰਸ਼ਕ ਵੀ ਲਏ ਜਾਂਦੇ ਹਨ। ਇਸ ਕੋਰਸ ਦੌਰਾਨ ਉਹਨਾਂ ਮਹਾਨ ਸ਼ਖਸ਼ੀਅਤਾਂ ਨੂੰ ਨਾ ਸਿਰਫ ਮਿਲਣ ਦਾ ਮੌਕਾ ਮਿਲਿਆ ਸਗੋਂ ਉਹਨਾਂ ਨਾਲ਼ ਹਰ ਵਿਸ਼ੇ ਉਪਰ ਵਿਸਥਾਰ ਨਾਲ਼ ਗੱਲਬਾਤ ਕਰਨ ਦਾ ਮੌਕਾ ਵੀ ਹਾਸਿਲ ਹੋਇਆ। ਇਹ ਉਹ ਸ਼ਖਸੀਅਤਾਂ ਸਨ ਜਿਹਨਾਂ ਦੇ ਨਾਮ ਜਾਂ ਸਿਰਫ ਸੁਣੇ ਸਨ ਜਾਂ ਕਿਤਾਬਾਂ ਵਿਚ ਪੜ੍ਹੇ ਸਨ।

ਕੋਰਸ ਦਾ ਦੋ ਹਫਤੇ ਦਾ ਸਮਾਂ ਬਹੁਤ ਥੋੜਾ ਲਗਦਾ ਸੀ ਪਰ ਇਸ ਕੋਰਸ ਨੂੰ ਇਸ ਤਰੀਕੇ ਨਾਲ਼ ਡਿਜ਼ਾਈਨ ਕੀਤਾ ਗਿਆ ਸੀ ਕਿ ਇਸ ਤਰਾਂ ਜਾਪਿਆਂ ਜਿਵੇਂ ਕਿਸੇ ਗਿਆਨ ਦੇ ਸਮੁੰਦਰ ਵਿਚ ਤਾਰੀਆਂ ਲਾ ਰਹੇ ਹੋਈਏ। ਸਵੇਰੇ 11 ਵਜੇ ਤੋਂ ਸ਼ੁਰੂ ਹੋਕੇ ਰਾਤ ਦੇ 9-10 ਵਜੇ ਤੱਕ ਵੀ ਸਮਾਂ ਲਗ ਜਾਂਦਾ ਸੀ। ਅਭਿਸ਼ੇਕ ਮਾਜੂਮਦਾਰ ਦੁਆਰਾ ਪਲੇਰਾਈਟਿੰਗ ਅਤੇ ਸਦਾਨੰਦ ਮੈਨਨ ਦੁਆਰਾ ਥੀਏਟਰ ਆਲੋਚਨਾ ਦੀਆਂ ਵਰਕਸ਼ਾਪ ਲਾਈਆਂ ਗਈਆਂ। ਇਸ ਕੋਰਸ ਦੌਰਾਨ ਦਿਨੇਸ਼ ਖੰਨਾ ਨੇ ਐਨ. ਐਸ. ਡੀ. ਕੈਂਪਸ ਦਾ ਟੂਅਰ ਕਰਵਾਇਆ ਅਤੇ ਇਸ ਸਪੇਸ ਨੂੰ ਕਿਸ ਕਿਸ ਤਰੀਕੇ ਨਾਲ਼ ਵਰਤਿਆ ਜਾਂਦਾ ਹੈ, ਇਸ ਬਾਰੇ ਚਾਨਣਾ ਪਾਇਆ। ਕੈਂਪਸ ਵਿਚ ਆਡੀਟੋਰੀਅਮਜ਼ਗੈਲਰੀਕਾਸਟਿਊਮ ਡਿਪਾਰਟਮੈਂਟ ਵੀਡੀਓ ਲਾਇਬਰੇਰੀਰਿਕਾਡਿੰਗ ਸਟੂਡੀਓਲਾਇਬਰੇਰੀ,ਆਰਕਾਈਵਜ਼ ਸੈਕਸ਼ਨ ਆਦਿ ਵਿਚ ਜਾ ਕੇ ਇਹਨਾਂ ਸਾਰਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਕੋਰਸ ਦੌਰਾਨ ਸ਼ਾਂਤਨੂੰ ਬੋਸ ਨੇ ਮਾਡਰਨ ਇੰਡੀਅਨ ਥੀਏਟਰ (ਹਿਸਟਰੀ,ਇੰਸਟੀਟਿਊਸ਼ਨਸ ਐਂਡ ਪ੍ਰੈਕਟਿਸ), ਅਭਿਲੇਸ਼ ਪਿੱਲੈ ਨੇ ਸਟੇਜ ਡਿਜ਼ਾਈਨ (ਅਰਲੀ ਮਾਡਰਨ ਇੰਟਰਵੈਨਸ਼ਨਜ਼), ਅਭਿਸ਼ੇਕ ਮਾਜੂਮਦਾਰ ਨੇ ਪਲੇਰਾਈਟਿੰਗ ਐਂਡ ਪ੍ਰਫਾਰਮਿੰਸ ਮੇਕਿੰਗਰਾਜੇਸ਼ ਤਾਲੰਗ ਨੇ ਟਰਾਂਸਲੇਸ਼ਨਜ਼ ਐਂਡ ਅਡੈਪੇਸ਼ਨਜ਼ਸਦਾਨੰਦ ਮੈਨਨ ਨੇ ਐਕਸਪੈਰੀਮੈਂਟਸ ਇੰਨ ਡਾਂਸਸਾਂਤਨੂੰ ਬੋਸ ਨੇ ਯੂਰੀਪੀਅਨ ਥੀਏਟਰ ਹਿਸਟਰੀਜ਼ਉਰਮਿਲਾ ਬਿਡਗਰੇ ਨੇ ਰਿਜਨਲ ਥੀਏਟਰ ਹਿਸਟਰੀ (ਇੰਡੀਆ)ਪੀ. ਚੌਧਰੀ ਨੇ ਸਿਨੇਮਾ ਪੋਲਿਟਿਕਸ ਐਂਡ ਪ੍ਰਫਾਰਮੈਂਸਸੰਜੇ ਮਹਾਂਰਿਸ਼ੀ ਨੇ ਥੀਏਟਰ ਡਾਕੂਮੈਨਟੇਸ਼ਨ (ਮੈਥਿਡਾਲੋਜੀ ਐਂਡ ਪ੍ਰੈਕਟਿਸ) ਸਾਉਟੀ ਚੱਕਰਵਰਤੀ ਨੇ ਪ੍ਰਫਾਰਮੈਂਸ ਸਪੇਸ ਐਂਡ ਪ੍ਰਸੋਨੀਅਮਡੀ ਆਰ ਅੰਕੁਰ ਨੇ ਥੀਏਟਰ ਐਂਡ ਲਿਟਰੇਚਰ, ਮਾਲਾ ਹਾਸ਼ਮੀ ਨੇ ਸਟਰੀਟ ਥੀਏਟਰ, ਸਟੇਜ ਲਾਈਟਿੰਗ; ਕੀਰਤੀ ਜੈਨ ਅਤੇ ਅਨੁਰਾਧਾ ਕਪੂਰ ਨੇ ਮੈਥਡਸ ਆਫ ਡਾਇਰੈਕਸ਼ਨ (ਵੀਡੀਓ ਮੋਡਿਊਲ), ਥੀਏਟਰ ਐਂਡ ਨਿਊ ਗਰਾਮਰ; ਮਾਇਆ ਕ੍ਰਿਸ਼ਨ ਰਾਓ ਨੇ ਐਕਟਰ ਪ੍ਰਫਾਰਮੈਂਸ ਐਂਡ ਨਿਊ ਮੀਡੀਆ ,ਦੇਸ਼ਪਾਂਡੇ ਨੇ ਟ੍ਰਾਡੀਸ਼ਨ ਐਂਡ ਮੋਡਰੈਨਿਟੀ, ਰੀਲੁਕਿੰਗ ਐਟ ਦ ਵਰਕ ਆਫ ਹਬੀਬ ਤਨਵੀਰ; ਮਹਿਮੂਦ ਫਾਰੂਕੀ ਤੇ ਦਾਨਿਸ਼ ਹੁਸੈਨ ਨੇ ਦਾਸਤਾਨ ਗੋਈ ਦੀ ਕਲਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ।

ਕਈ ਵਾਰ ਇਹਨਾਂ ਵਿਦਵਾਨਾਂ ਨਾਲ਼ ਵਿਸ਼ੇ ਉਪਰ ਗਲਬਾਤ ਦੋ ਤਿੰਨ ਘੰਟੇ ਲੰਬੀ ਵੀ ਚਲੀ ਜਾਂਦੀ ਸੀ। ਇਸ ਕੋਰਸ ਲਈ ਸਿਖਿਆਰਥੀ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਆਏ ਹੋਏ ਸਨ ਅਤੇ ਮਾਹਿਰ ਦੇ ਵਿਚਾਰਾਂ ਤੋਂ ਬਾਅਦ ਉਸ ਵਿਸ਼ੇ ਸੰਬੰਧੀ ਇਹ ਸਾਰੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਸਨ ਇਸ ਤਰਾਂ ਟੋਟੈਲਿਟੀ ਵਿਚ ਇਕ ਠੋਸ ਵਿਚਾਰ ਬਣ ਕੇ ਸਾਹਮਣੇ ਆਉਂਦਾ ਸੀ। ਸਾਰੇ ਮਾਹਿਰਾਂ ਦੇ ਲੈਕਚਰ ਪਾਵਰ ਪੁਆਇੰਟ ਪ੍ਰਸੈਨਟੇਸ਼ਨ ਨਾਲ਼ ਹੂੰਦੇ ਸਨ ਅਤੇ ਉਹ ਬਹੁਤ ਸਾਰੇ ਨਾਟਕ ਜਾਂ ਨਾਟਕਾਂ ਦੇ ਕਲਿਪ ਜਾਂ ਦੁਰਲਭ ਫਿਲਮਾਂ ਵੀ ਦਿਖਾਉਂਦੇ ਸਨ ਅਤੇ ਫਿਰ ਉਹਨਾਂ ਉਪਰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਆਲੋਚਨਾ ਕੀਤੀ ਜਾਂਦੀ ਸੀ। ਇਸੇ ਤਰਾਂ ਸ਼ਾਮ ਨੂੰ ਐਨ. ਐਸ. ਡੀ. ਦੇ ਵਿਦਿਆਰਥੀਆਂ ਜਾਂ ਰੈਪਰੇਟਰੀ ਕੰਪਨੀ ਦੁਆਰਾ ਪੇਸ਼ ਕੀਤਾ ਨਾਟਕ ਦਿਖਾਇਆ ਜਾਂਦਾ ਸੀ ਫਿਰ ਉਸੇ ਵੇਲ਼ੇ ਜਾਂ ਅਗਲੀ ਸਵੇਰ ਉਸਦੇ ਨਿਰਦੇਸ਼ਕ ਨਾਲ਼ ਮਿਲ਼ਾਇਆ ਜਾਂਦਾ ਸੀ। ਉਸ ਨਾਲ਼ ਨਾਟਕ ਦੇ ਹਰ ਪੱਖ ਨੂੰ ਲੈ ਕੇ ਵਿਸਥਾਰ ਵਿਚ ਚਰਚਾ ਹੁੰਦੀ ਸੀ ਅਤੇ ਨਿਰਦੇਸ਼ਨ ਦੇ ਤਰੀਕੇ ਬਾਰੇ ਆਪਣੀਆਂ ਸ਼ੰਕਾਂਵਾਂ ਦੂਰ ਕੀਤੀਆਂ ਜਾਂਦੀਆਂ ਸਨ।

ਇਸ ਕੋਰਸ ਦੌਰਾਨ ਬਹੁਤ ਸਾਰੀ ਜਾਣਾਰੀ ਹਸਿਲ ਕੀਤੀ ਅਤੇ ਨਾਲ਼ ਹੀ ਇਹ ਜਾਣਕਾਰੀ ਵੀ ਹੋਈ ਕਿ ਸਾਨੂੰ ਕਿੰਨੀ ਘੱਟ ਜਾਣਕਾਰੀ ਹੈ। ਮੈਂ ਉਪਰ ਜਿੰਨੇ ਨਾਵਾਂ ਦਾ ਜ਼ਿਕਰ ਕੀਤਾ ਹੈ ਇਹ ਆਪਣੇ ਆਪ ਵਿਚ ਭਾਰਤੀ ਰੰਗਮੰਚ ਦੇ ਚਮਕਦੇ ਤਾਰੇ ਹਨ । ਇਹਨਾਂ ਦੀ ਭਾਰਤੀ ਰੰਗਮੰਚ ਨੂੰ ਇੰਨੀ ਵੱਡੀ ਦੇਣ ਜਿਸ ਬਾਰੇ ਸ਼ਾਇਦ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪੰਜਾਬੀ ਰੰਗਮੰਚ ਦੇ ਪਛੜਨ ਦਾ ਕਾਰਨ ਹੈ ਕਿ ਅਸੀਂ ਦੂਜਿਆਂ ਦਾ ਰੰਗਮੰਚ ਦੇਖਦੇ ਨਹੀਂ। ਦਿੱਲੀ ਜਾ ਕੇ ਦੂਜੀਆਂ ਭਾਸ਼ਾਂਵਾਂ ਦਾ ਰੰਗਮੰਚ ਦੇਖਣਾ ਸਾਡੀ ਆਦਤ ਦਾ ਹਿੱਸਾ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਅਸੀਂ ਬਹੁਗਿਣਤੀ ਨੇ ਸਦਾਨੰਦ ਮੈਨਨ, ਮਾਇਆ ਕ੍ਰਿਸ਼ਨ ਰਾਓਦਿਨੇਸ਼ ਖੰਨਾ ਜਾਂ ਤ੍ਰਿਪਾਰੀ ਸ਼ਰਮਾ ਦੇ ਕੰਮ ਨੁੰ ਦੇਖਣਾ ਤਾਂ ਕੀ ਸਗੋਂ ਉਹਨਾਂ ਦੇ ਨਾਮ ਤੱਕ ਵੀ ਚੰਗੀ ਤਰਾਂ ਨਹੀਂ ਸੁਣੇ ਹੋਏ। ਕੋਰਸ ਦੇ ਇੱਕ ਦਿਨ ਕੋਈ ਗੱਲ ਕਰ ਰਿਹਾ ਸੀ ਕਿ ਅਗਲੇ ਸੈਸ਼ਨ ਵਿਚ ਮਹਿਮੂਦ ਫਾਰੂਕੀ ਤੇ ਦਾਨਿਸ਼ ਹੁਸੈਨ ਹਸੈਨ ਆ ਰਹੇ ਹਨ। ਮੈਂ ਝਕਦੇ-ਝਕਦੇ ਕਿਸੇ ਕੋਲੋਂ ਪੁਛਿਆ ਕਿ ਉਹ ਕੌਣ ਨੈ । ਜਵਾਬ ਮਿਲਿਆ 'ਦੋ ਬਹੁਤ ਮਸ਼ਹੂਰ ਦਾਸਤਾਨ ਗੋ' ਹਨ। ਪੁਛਿਆ ਕੀ ਕਰਨਗੇ; ਕਹਿੰਦੇ 'ਦਾਸਤਾਨ ਗੋਈ' ਬਾਰੇ ਦੱਸਣ ਰਹੇ ਹਨ। ਮੈਂ ਡੌਰ ਭੌਰ ਹੋਇਆ ਆਲ਼ਾ-ਦੁਆਲ਼ਾ ਦੇਖਦਾ ਹੌਲੀ ਜਿਹੇ ਜੇਬ ਵਿਚੋਂ ਫੋਨ ਬਾਹਰ ਕੱਢ ਕੇ ਬਹਾਨੇ ਨਾਲ਼ ਪਾਸੇ ਹੋ ਗਿਆ। ਬਾਅਦ ਵਿਚ ਪਤਾ ਲੱਗਾ ਕਿ ਭਾਰਤੀ ਨਾਟ ਪਰੰਪਰਾ ਵਿਚ ਦੋ ਵਿਅਕਤੀ ਬੈਠ ਕੇ ਕੋਈ ਦਾਸਤਾਨ ਸੁਣਾਉਂਦੇ ਸਨਉਸਨੂੰ ਦਾਸਤਾਨਗੋਈ ਕਹਿੰਦੇ ਸਨ ਅਤੇ ਸੁਣਾਉਣ ਵਾਲ਼ਿਆਂ ਨੂੰ 'ਦਾਸਤਾਨ ਗੋ' ਕਹਿੰਦੇ ਹਨ। ਇਸ ਪਰੰਪਰਾ ਨੂੰ ਅਜੇ ਵੀ ਅੱਗੇ ਲਿਜਾਣ ਵਾਲੇ ਇਹ ਦੋ ਵਿਅਕਤੀ ਹਨ। ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਆਪਣੇ ਖੇਤਰ ਵਿਚੋਂ ਬਾਹਰ ਨਾ ਨਿਕਲਣ ਨਾਲ਼ ਬਹੁਤ ਸਾਰੇ ਗਿਆਨ ਤੋਂ ਸੱਖਣਾ ਰਹਿ ਜਾਈਦਾ ਹੈ।

ਇਸੇ ਤਰਾਂ ਇਸ ਕੋਰਸ ਦੌਰਾਨ ਭਾਰਤੀ ਰੰਗਮੰਚ ਦੇ ਇੰਨੇ ਰੰਗ ਪਤਾ ਲੱਗੇ ਜਿਹੜੇ ਕਦੀ ਸੁਣੇ ਹੀ ਨਹੀਂ ਸਨ। ਮੈਂ ਇਸ ਗੱਲ ਨੁੰ ਬਹੁਤ ਮਹਿਸੂਸ ਕੀਤਾ ਕਿ ਸਾਨੁੰ ਪੰਜਾਬੀ ਰੰਗਕਰਮੀਆਂ ਨੂੰ ਬਾਹਰ ਦਾ ਰੰਗਮੰਚ ਜ਼ਰੂਰ ਦੇਖਣਾ ਚਾਹੀਦਾ ਹੈ। ਅਸੀਂ ਭਾਵੇਂ ਮੰਨੀਏ ਜਾਂ ਨਾ ਮੰਨੀਏਂ ਪਰ ਸਾਡੇ ਵਿਚ ਇਹ ਘਾਟ ਹੈ। ਇਹ ਕੋਰਸ 15 ਦਿਨਾਂ ਵਿਚ ਕੋਈ ਬਹੁਤ ਜ਼ਿਆਦਾ ਗਿਆਨ ਵਿਚ ਵਾਧਾ ਥਾਂ ਨਹੀਂ ਕਰ ਦਿੰਦਾ ਪਰ ਤੁਸੀਂ ਗਿਆਨ ਕਿਵੇਂ ਪ੍ਰਾਪਤ ਕਰ ਸਕਦੇ ਅਤੇ ਇਸਨੁੰ ਕਿਸ ਤਰਥ ਵਿਹਾਰ ਵਿਚ ਲਾਗੂ ਕਰ ਸਕਦੇ ਹੋਇਸ ਸੰਬੰਧੀ ਦਿਸ਼ਾ ਜ਼ਰੂਰ ਪ੍ਰਦਾਨ ਕਰਦਾ ਹੈ। ਜਿਹੜੀਆਂ ਬਹੁਤੀਆ ਗੱਲਾਂ ਪੜ੍ਹੀਆਂ ਸਨ ਪਰ ਸਮਝ ਨਹੀਂ ਸਨ ਆਈਆਂ ਉਹ ਇਸ ਕੋਰਸ ਨਾਲ਼ ਸਪੱਸ਼ਟ ਹੋ ਗਈਆਂ। ਦੂਸਰੀ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਇਹਨਾਂ ਸਾਰੇ ਵਿਦਵਾਨਾਂ ਨਾਲ਼ ਕੰਪਿਊਟਰ ਜਾਂ ਫੋਨ ਨਾਲ਼ ਜੁੜ ਜਾਂਦੇ ਹੋ ਅਤੇ ਕਦੇ ਵੀ ਇਹਨਾਂ ਨਾਲ਼ ਆਪਣੀ ਸ਼ੰਕਾਵਾਂ ਦੀ ਨਵਿਰਤੀ ਕਰ ਸਕਦੇ ਹੋ। ਚੰਗੀ ਗੱਲ ਇਹ ਲੱਗੀ ਕਿ ਇਹ ਲੋਕ ਸਚਮੁਚ ਦੇ ਵਿਦਵਾਨ ਹਨ ਅਤੇ ਹਰ ਰੰਗਕਰਮੀ ਦੀ ਮਦਦ ਕਰਨਾ ਚਹੁੰਦੇ ਹਨ । ਜਦੋਂ ਆਪਣੇ ਦੂਜੇ ਪ੍ਰਾਂਤਾਂ ਤੋਂ ਆਏ ਸਾਥੀਆਂ ਨੂੰ ਮਿਲ਼ਦੇ ਹੋ ਤਾਂ ਉਹਾਨੂੰ ਉਹਨਾਂ ਦੇ ਪ੍ਰਾਂਤ ਦੇ ਰੰਗਮੰਚ ਬਰੇ ਪਤਾ ਲਗਦਾ ਹੈ ਅਤੇ ਭਵਿਖ ਵਿਚ ਤੁਸੀਂ ਉਹਨਾਂ ਦੇ ਸੱਦੇ ਉਪਰ ਜਾ ਕੇ ਉਹ ਰੰਗਮੰਚ ਦੇਖਦੇ ਹੋ ਤੇ ਉਹਨਾਂ ਨੂੰ ਵੀ ਬੁਲਾਉਂਦੇ ਹੋ। ਇਸ ਕੋਰਸ ਵਿਚ ਜ਼ਿਆਦਾਤਰ ਅੰਗ੍ਰੇਜ਼ੀ ਦਾ ਪ੍ਰਯੋਗ ਹੁੰਦਾ ਸੀਕਦੇ ਕਦੇ ਹਿੰਦੀ ਦਾ। ਮੈਂ ਇਹ ਗੱਲ ਬਹੁਤ ਸ਼ਿੱਦਤ ਨਾਲ਼ ਮਹਿਸੂਸ ਕੀਤੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਰੰਗਕਰਮੀਆਂ ਨੂੰ ਇਸ ਤਰਾਂ ਦੇ ਕੋਰਸ ਲਾਉਣੇ ਚਾਹੀਦੇ ਹਨ।

ਸੋ ਇਸ ਜੂਨ ਮਹੀਨੇ ਵਿਚ ਲਾਏ ਜਾਂਦੇ ਇਸ ਕੋਰਸ ਲਈ ਨੈਸ਼ਨਲ ਸਕੂਲ ਆਫ ਡਰਾਮਾ ਦੀ ਵੈਬਸਾਈਟ ਨਾਲ਼ ਰਾਬਤਾ ਰੱਖੋ।

ਮੰਚਣ ਨੀਤੀ

'ਮੰਚਣ ਪੰਜਾਬ' 'ਆਫ਼-ਸਟੇਜ' ਗਰੁੱਪ ਵੱਲੋਂ ਸੰਚਾਲਿਤ ਇਕ ਨਿਰੋਲ ਗੈਰ-ਵਪਾਰਕ ਉਦੇਸ਼ਾਂ ਵਾਲਾ ਪ੍ਰੋਜੈਕਟ ਹੈ, ਜਿਸਦਾ ਮੰਤਵ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਵਿਕਾਸ ਅਤੇ ਪੰਜਾਬੀ ਰੰਗਕਰਮੀਆਂ ਦਾ ਇਕ ਸਾਂਝਾ ਪਲੇਟਫਾਰਮ ਉਸਾਰਨਾ ਹੈ. ਇਸ ਪ੍ਰੋਜੈਕਟ ਲਈ ਅਦਾਰਾ 'ਆਫ਼-ਸਟੇਜ' ਕਿਸੇ ਵੀ ਰੂਪ ਵਿਚ ਕੋਈ ਗਰਾਂਟ ਜਾਂ ਫੰਡ ਇਕੱਤਰ ਨਹੀਂ ਕਰਦਾ ਅਤੇ ਇਸ ਪ੍ਰੋਜੈਕਟ ਲਈ ਸਿਰਫ ਆਪਣੇ ਸੰਸਾਧਨਾਂ ਉੱਤੇ ਨਿਰਭਰ ਹੈ. ਇਸ ਲਈ ਕਾਰਜ ਕਰਨ ਵਾਲੇ ਸਾਰੇ ਕਰਮੀ ਸਿਰਫ਼ ਇਸ ਮਿਸ਼ਨ ਲਈ ਕੰਮ ਕਰਦੇ ਹਨ ਅਤੇ ਇਸ ਪ੍ਰੋਜੈਕਟ ਵਿਚੋਂ ਕਿਸੇ ਪ੍ਰਕਾਰ ਦਾ ਆਰਥਿਕ ਲਾਭ ਪ੍ਰਾਪਤ ਨਹੀਂ ਕਰਦੇ. ਇਸੇ ਲਈ ਅਦਾਰਾ 'ਮੰਚਣ ਪੰਜਾਬ' ਇਸ ਵਿਚ ਪ੍ਰਕਾਸ਼ਿਤ ਹੋਣ ਵਾਲੇ ਲੇਖਕਾਂ ਨੂੰ ਕੁਝ ਵੀ ਦੇਣ ਤੋਂ ਅਸਮਰੱਥ ਹੈ.

'ਮੰਚਣ ਪੰਜਾਬ' ਵਿਚ ਪ੍ਰਕਾਸ਼ਿਤ ਹਰ ਪ੍ਰਕਾਰ ਦੀਆਂ ਰਚਨਾਵਾਂ/ਜਾਣਕਾਰੀ/ਤਸਵੀਰਾਂ ਉੱਤੇ ਕਾਪੀ-ਰਾਈਟ ਉਨ੍ਹਾਂ ਦੇ ਲੇਖਕਾਂ/ਸਬੰਧਿਤ ਸੱਜਣਾਂ ਦਾ ਹੈ. ਇਨ੍ਹਾਂ ਦੀ ਕਿਸੇ ਪ੍ਰਕਾਰ ਦੀ ਵਰਤੋਂ ਤੋਂ ਪਹਿਲਾਂ ਇਨ੍ਹਾਂ ਦੇ ਲੇਖਕਾਂ ਦੀ ਅਨੁਮਤੀ ਲੈਣੀ ਲਾਜ਼ਮੀ ਹੈ.

'ਮੰਚਣ ਪੰਜਾਬ' ਵਿਚ ਪ੍ਰਕਾਸ਼ਿਤ ਰਚਨਾਵਾਂ ਵਿਚ ਪ੍ਰਗਟਾਏ ਗਏ ਵਿਚਾਰ ਲੇਖਕਾਂ ਦੇ ਆਪਣੇ ਹਨ. ਅਦਾਰਾ 'ਮੰਚਣ ਪੰਜਾਬ' ਜਾਂ 'ਆਫ਼-ਸਟੇਜ' ਦਾ ਇਨ੍ਹਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ.

'ਮੰਚਣ ਪ੍ਰੋਫ਼ਾਇਲ' ਅਤੇ 'ਮੰਚਣ ਡਾਇਰੈਕਟਰੀ' ਵਿਚ ਪ੍ਰਕਾਸ਼ਿਤ ਜਾਣਕਾਰੀ ਰੰਗਕਰਮੀਆਂ ਵੱਲੋਂ ਖ਼ੁਦ ਜਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪ੍ਰਦਾਨ ਕੀਤੀ ਗਈ ਹੈ. ਹਾਲਾਂਕਿ ਇਸਦੀ ਪ੍ਰਕਾਸ਼ਨਾ ਵਿਚ 'ਮੰਚਣ ਪੰਜਾਬ' ਨੇ ਪੂਰੀ ਸਾਵਧਾਨੀ ਵਰਤੀ ਹੈ ਪਰ ਕਿਸੇ ਦਸਤਾਵੇਜ਼ੀ ਇਸਤੇਮਾਲ ਤੋਂ ਪਹਿਲਾਂ ਕਿਰਪਾ ਕਰਕੇ ਇਸ ਜਾਣਕਾਰੀ ਦੀ ਆਪਣੇ ਵੱਲੋਂ ਵੀ ਛਾਣ-ਬੀਨ ਕਰ ਲਈ ਜਾਵੇ.

'ਮੰਚਣ ਪੰਜਾਬ' ਵਿਚ ਇਸਦੇ ਤਹਿ-ਕਾਲਮਾਂ ਅਧੀਨ ਰਚਨਾਵਾਂ ਦਾ ਸਦਾ ਸੁਆਗਤ ਹੈ. ਪਰ 'ਮੰਚਣ ਪੰਜਾਬ' ਨਿਰੋਲ ਰੂਪ ਵਿਚ ਇਕ ਡਿਜ਼ੀਟਲ ਪ੍ਰਕਾਸ਼ਨ ਹੈ. ਇਸ ਵਿਚ ਪ੍ਰਕਾਸ਼ਨਾ ਹਿਤ ਰਚਨਾਵਾਂ ਸਿਰਫ਼ ਅਤੇ ਸਿਰਫ਼ ਡਿਜ਼ੀਟਲ (ਸਾਫਟ ਕਾਪੀ) ਰੂਪ ਵਿਚ ਵਿਚ ਸਵੀਕਾਰ ਕੀਤੀਆਂ ਜਾਂਦੀਆਂ ਹਨ. ਜੇ ਰਚਨਾਵਾਂ ਯੂਨੀਕੋਡ ਪੰਜਾਬੀ ਫੋਂਟ, ਅਨਮੋਲਲਿਪੀ ਜਾਂ DRChatrikWeb ਫੋਂਟ ਵਿਚ ਟਾਈਪ ਹੋਈਆਂ ਹੋਣ ਤਾਂ ਇਨ੍ਹਾਂ ਦੇ ਜਲਦੀ ਤੋਂ ਜਲਦੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੋਵੇਗੀ.

'ਮੰਚਣ ਪੰਜਾਬ' ਨਿਰੋਲ ਰੰਗਮੰਚੀ-ਪ੍ਰਕਾਰਜ ਵਾਲਾ ਪ੍ਰੋਜੈਕਟ ਹੈ ਤੇ ਕਿਸੇ ਵੀ ਪ੍ਰਕਾਰ ਦਾ ਵਿਵਾਦ ਉਤਪੰਨ ਕਰਨਾ ਇਸਦਾ ਮਕਸਦ ਹਰਗਿਜ਼ ਨਹੀਂ. ਅਨਜਾਣੇ ਵਿਚ ਰਹਿ ਗਈਆਂ ਗਲਤੀਆਂ ਲਈ 'ਮੰਚਣ ਪੰਜਾਬ' ਅਗੇਤੀ ਮੁਆਫ਼ੀ ਮੰਗਦਾ ਹੈ. ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ manchanpunjab@gmail.com 'ਤੇ ਸਾਦਰ ਆਮੰਤਰਿਤ ਹਨ.

ਧੰਨਵਾਦ...

ਅਦਾਰਾ 'ਮੰਚਣ ਪੰਜਾਬ' ਹਾਰਦਿਕ ਧੰਨਵਾਦ ਕਰਦਾ ਹੈ;

ਮਾਰਗ-ਦਰਸ਼ਨ ਲਈ ਡਾ. ਹਰਿਭਜਨ ਭਾਟੀਆ, ਡਾ. ਰਵੈਲ ਸਿੰਘ, ਡਾ. ਉਮਾ ਸੇਠੀ ਅਤੇ ਜੀ ਦਾ;

ਪ੍ਰਬੰਧਕੀ ਸਹਿਯੋਗ ਲਈ ਬਲਜਿੰਦਰ ਲੇਲ੍ਹਨਾ (ਕੈਨੇਡਾ), ਦਲਵਿੰਦਰ ਮੁਲਤਾਨੀ, ਨਵਦੀਪ ਬਾਸੀ (ਅਮਰੀਕਾ) ਅਤੇ ਚੰਦਰ ਸ਼ੇਖਰ (ਇੰਗਲੈਂਡ) ਦਾ;

ਸੰਪਾਦਕੀ ਸਹਿਯੋਗ ਲਈ ਕੁਲਦੀਪ ਰੰਧਾਵਾ (ਕੈਨੇਡਾ), ਸ਼ਬਦੀਸ਼ ਅਤੇ ਡਾ. ਨਿਰਮਲ ਜੌੜਾ (ਭਾਰਤ) ਦਾ;


ਨਿਰੰਤਰ ਰਚਨਾਤਮਕ ਸਹਿਯੋਗ ਲਈ ਹੀਰਾ ਰੰਧਾਵਾ(ਕੈਨੇਡਾ), ਡਾ. ਜਲੌਰ ਸਿੰਘ ਖੀਵਾ ਅਤੇ ਹਰਪ੍ਰੀਤ ਲਵਲੀ ਦਾ;

ਉਨ੍ਹਾਂ ਦੇ ਸਹਿਯੋਗ ਤੋਂ ਬਿਨਾ ਇਹ ਪ੍ਰੋਜੈਕਟ ਸੰਭਵ ਨਹੀਂ ਸੀ/ਹੈ.

please send your article to manchanpunjab@gmail.com...
Editor
palibhupinder@yahoo.com
Co-Editor
jagdip81sandhu@gmail.com
Website Developer
shaz13x@gmail.com